ਝੀਲਾਂ ਦੇ ਸ਼ਹਿਰ ਉਦੈਪੁਰ 'ਚ ਇਕ ਵਾਰ ਫਿਰ ਸ਼ਾਹੀ ਵਿਆਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਸਿਆਸੀ ਦਿੱਗਜ ਰਾਘਵ ਚੱਢਾ ਅਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਉਦੈਪੁਰ 'ਚ ਵਿਆਹ ਕਰਨ ਜਾ ਰਹੇ ਹਨ। ਲੇਕ ਸਿਟੀ ਉਦੈਪੁਰ ਦੋਵਾਂ ਦੇ ਸ਼ੁਭ ਪ੍ਰੋਗਰਾਮਾਂ ਦਾ ਗਵਾਹ ਬਣਨ ਜਾ ਰਿਹਾ ਹੈ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਸ਼ੁੱਕਰਵਾਰ ਸਵੇਰੇ ਆਪਣੇ ਪਰਿਵਾਰ ਅਤੇ ਚੁਣੇ ਹੋਏ ਮਹਿਮਾਨਾਂ ਨਾਲ ਉਦੈਪੁਰ ਪਹੁੰਚੇ।ਉਦੈਪੁਰ ਪਹੁੰਚਣ 'ਤੇ ਲਾੜਾ-ਲਾੜੀ ਸਮੇਤ ਪਰਿਵਾਰਕ ਮੈਂਬਰਾਂ ਦਾ ਪੰਜਾਬੀ ਅਤੇ ਰਾਜਸਥਾਨੀ ਰਵਾਇਤਾਂ ਨਾਲ ਸਵਾਗਤ ਕੀਤਾ ਗਿਆ। 'ਆਪ' ਪਾਰਟੀ ਦੇ ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। 23 ਸਤੰਬਰ ਨੂੰ ਉਦੈਪੁਰ ਵਿੱਚ ਹਲਦੀ, ਮਹਿੰਦੀ ਅਤੇ ਸੰਗੀਤ ਨਾਈਟ ਦਾ ਆਯੋਜਨ ਕੀਤਾ ਜਾਵੇਗਾ।
.
Parineeti Chopra and Raghav Chadha royal wedding in Udaipur, see amazing pictures.
.
.
.
#parineetichopra #raghavchadha #punjabnews